ਮੁੰਬਈ : ਬੱਚਿਆਂ ਨੂੰ ਵਧੇਰੇ ਫੱਲ ਖਾਣੇ ਪਸੰਦ ਨਹੀਂ ਹੁੰਦੇ। ਫੱਲ ਸਿਹਤ ਲਈ ਕਾਫੀ ਜ਼ਰੂਰੀ ਹੁੰਦੇ ਹਨ ਪਰ ਇਨ੍ਹਾਂ ਨੂੰ ਖਾਣ ਦੀ ਗੱਲ ਆਵੇ ਤਾਂ ਬੱਚੇ ਵੰਨ-ਸਵੰਨੇ ਮੂੰਹ ਬਣਾਉਂਦੇ ਹਨ। ਇਕ ਤਰੀਕੇ ਨਾਲ ਤੁਸੀਂ ਆਪਣੇ ਘਰ 'ਚ ਹੀ ਫਰੂਟ ਕਸਟਰਡ ਨੂੰ ਤਿਆਰ ਕਰ ਸਕਦੇ ਹਾਂ, ਜਿਸ ਨਾਲ ਬੱਚੇ ਆਸਾਨੀ ਨਾਲ ਫੱਲ ਖਾ ਸਕਦੇ ਹਨ। ਆਓ ਦੇਖੀਏ ਕਿਸ ਤਰ੍ਹਾਂ ਬਣਦਾ ਹੈ ਇਹ ਯਮੀ ਫਰੂਟ ਕਸਟਰਡ।
ਸਮੱਗਰੀ
► ਅੰਗੂਰ— 200 ਗ੍ਰਾਮ
► ਅਨਾਰ— 1
► ਅੰਬ— 1
► ਸੇਬ— 1
► ਕ੍ਰੀਮ— 1 ਕੱਪ
► ਖੰਡ— 3/4 ਕੱਪ
► ਵਨੀਲਾ ਕਸਟਰਡ— 1/4 ਕੱਪ ਤੋਂ ਥੋੜ੍ਹਾ ਵੱਧ
► ਦੁੱਧ— 1 ਲੀਟਰ ਫੁੱਲ ਕ੍ਰੀਮ ਨਾਲ ਭਰਪੂਰ
ਵਿਧੀ
ਕਿਸੇ ਬਰਤਨ 'ਚ ਦੁੱਧ ਉਬਲਣ ਲਈ ਰੱਖ ਦਿਓ ਅਤੇ ਉਸ 'ਚ ਤਿੰਨ ਚੌਥਾਈ ਕੱਪ ਠੰਡਾ ਦੁੱਧ ਬਚਾਅ ਲਓ। ਬਚੇ ਹੋਏ ਠੰਡੇ ਦੁੱਧ 'ਚ ਕਸਟਰਡ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਘੋਲੋ, ਜਦੋਂ ਤੱਕ ਕਸਟਰਡ 'ਚ ਗੰਢਾ ਖਤਮ ਨਾ ਹੋ ਜਾਣ। ਦੁੱਧ 'ਚ ਉਬਾਲਾ ਆਉਣ 'ਤੇ 4-5 ਮਿੰਟ ਤੱਕ ਦੁੱਧ ਨੂੰ ਉਬਾਲਣ ਤੋਂ ਬਾਅਦ ਉਸ 'ਚ ਕਸਟਰਡ ਦਾ ਘੋਲ ਪਾਓ ਅਤੇ ਦੁੱਧ ਨੂੰ ਚਮਚ ਨਾਲ ਹਿਲਾਉਂਦੇ ਰਹੋ। ਹੁਣ ਸਾਰਾ ਕਸਟਰਡ ਵਾਲਾ ਘੋਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਨਾਲ ਖੰਡ ਵੀ ਪਾ ਦਿਓ। ਕਸਟਰਡ ਨੂੰ ਦੁੱਧ ਦੇ ਨਾਲ ਲਗਾਤਾਰ ਹਿਲਾਉਂਦੇ ਹੋਏ 7-8 ਮਿੰਟ ਗਾੜ੍ਹਾ ਹੋਣ ਤੱਕ ਪਕਾਓ। ਕ੍ਰੀਮ ਨੂੰ ਰਿੜਕ ਲਓ। ਅੰਬ ਅਤੇ ਸੇਬ ਨੂੰ ਕੱਟ ਕੇ ਛੋਟੋ-ਛੋਟੇ ਟੁੱਕੜਿਆ 'ਚ ਕੱਟ ਕੇ ਤਿਆਰ ਕਰ ਲਓ। ਅਨਾਰ ਦੇ ਦਾਣੇ ਕੱਢ ਲਓ ਅਤੇ ਅੰਗੂਰ ਨੂੰ ਡੰਡਲਾਂ ਤੋਂ ਤੋੜ ਕੇ ਵੱਖ ਕਰ ਲਓ। ਪੱਕੇ ਹੋਏ ਕਸਟਰਡ ਨੂੰ ਠੰਡਾ ਹੋਣ ਤੋਂ ਬਾਅਦ ਉਸ 'ਚ ਤਿਆਰ ਕੱਟੇ ਫਰੂਟ ਅਤੇ ਕ੍ਰੀਮ ਪਾ ਕੇ ਮਿਲਾ ਦਿਓ। ਤਿਆਰ ਫਰੂਟ ਕਸਟਰਡ ਨੂੰ 2-3 ਘੰਟੇ ਲਈ ਫਰਿੱਜ਼ 'ਚ ਰੱਖ ਦਿਓ। ਠੰਡਾ ਹੋਣ ਤੋਂ ਬਾਅਦ ਇਸ ਦਾ ਸੁਆਦ ਹੋਰ ਵੀ ਵਧੀਆਂ ਹੋ ਜਾਂਦਾ ਹੈ। ਠੰਡਾ-ਠੰਡਾ ਸੁਆਦੀ ਕਸਟਰਡ ਲੰਚ ਜਾ ਡਿਨਰ ਕਿਸੇ ਵੀ ਖਾਣੇ ਤੋਂ ਬਾਅਦ ਜਦੋਂ ਤੁਹਾਡਾ ਕੁਝ ਠੰਡਾ ਅਤੇ ਮਿੱਠਾ ਖਾਣ ਦਾ ਮਨ ਹੋਵੇ, ਉਦੋਂ ਪਰੋਸੋ ਅਤੇ ਖਾਓ।
ਜ਼ਿਆਦਾ ਮਿੱਠਾ ਖਾਣ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਤਰੀਕੇ
NEXT STORY